International Journal of Leading Research Publication
E-ISSN: 2582-8010
•
Impact Factor: 9.56
A Widely Indexed Open Access Peer Reviewed Multidisciplinary Monthly Scholarly International Journal
Plagiarism is checked by the leading plagiarism checker
Call for Paper
Volume 7 Issue 10
October 2026
Indexing Partners
ਪੰਜਾਬੀ ਨਾਵਲ ਵਿੱਚ ਰੂਪ ਤੇ ਪ੍ਰਕਾਰਜ ਦੀ ਦਵੰਦਾਤਮਕਤਾ: ਸਿਧਾਂਤਕ ਪਰਿਪੇਖ
| Author(s) | Soni |
|---|---|
| Country | India |
| Abstract | ਪੰਜਾਬੀ ਨਾਵਲ ਵਿੱਚ ਰੂਪ ਤੇ ਪ੍ਰਕਾਰਜ ਦੀ ਦਵੰਦਾਤਮਕਤਾ ਦਾ ਅਧਿਐਨ ਨਾਵਲ ਦੀ ਵਿਧਾਗਤ ਵਿਲੱਖਣਤਾ, ਅੰਦਰੂਨੀ ਸੰਰਚਨਾ ਅਤੇ ਵਿਚਾਰਧਾਰਕ ਸਾਰਥਕਤਾ ਨੂੰ ਸਮਝਣ ਲਈ ਮਹੱਤਵਪੂਰਨ ਹੈ। ਪੰਜਾਬੀ ਨਾਵਲ ਦੇ ਜਨਮ ਅਤੇ ਵਿਕਾਸ ਬਾਰੇ ਦੋ ਪ੍ਰਮੁੱਖ ਧਾਰਨਾਵਾਂ ਪ੍ਰਚਲਿਤ ਹਨ। ਪਹਿਲੀ ਧਾਰਨਾ ਅਨੁਸਾਰ ਨਾਵਲ ਪੱਛਮੀ ਸਾਹਿਤਕ ਪਰੰਪਰਾ ਤੋਂ ਪ੍ਰਭਾਵਿਤ ਆਧੁਨਿਕ ਵਿਧਾ ਹੈ, ਜਦਕਿ ਦੂਜੀ ਧਾਰਨਾ ਇਸ ਦੇ ਵਿਕਾਸ ਨੂੰ ਮੱਧਕਾਲੀ ਪੰਜਾਬੀ ਸਾਹਿਤਕ ਰੂਪਾਂ ਨਾਲ ਜੋੜਦੀ ਹੈ। ਆਧੁਨਿਕ ਸਮਾਜ ਦੀ ਜਟਿਲਤਾ, ਪੂੰਜੀਵਾਦੀ ਵਿਵਸਥਾ ਅਤੇ ਬਦਲਦੀਆਂ ਸਮਾਜਿਕ-ਇਤਿਹਾਸਕ ਪਰਿਸਥਿਤੀਆਂ ਨੇ ਨਾਵਲ ਦੇ ਵਿਲੱਖਣ ਰੂਪ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਅਧਿਐਨ ਦਾ ਮੁੱਖ ਉਦੇਸ਼ ਰੂਪ ਅਤੇ ਵਸਤੂ ਦੇ ਪਰਸਪਰ ਦਵੰਦਾਤਮਕ ਸੰਬੰਧ ਰਾਹੀਂ ਪੰਜਾਬੀ ਨਾਵਲ ਦੀ ਸੰਰਚਨਾ ਅਤੇ ਪ੍ਰਕਾਰਜ ਨੂੰ ਸਮਝਣਾ ਹੈ। ਮਾਰਕਸਵਾਦੀ ਦ੍ਰਿਸ਼ਟੀਕੋਣ ਅਨੁਸਾਰ ਸਾਹਿਤਕ ਰੂਪ ਇਤਿਹਾਸਕ ਅਤੇ ਸਮਾਜਿਕ ਪਰਿਸਥਿਤੀਆਂ ਤੋਂ ਨਿਰਲੇਪ ਨਹੀਂ ਹੁੰਦਾ, ਸਗੋਂ ਵਸਤੂ ਵਿੱਚ ਆਉਣ ਵਾਲੀਆਂ ਤਬਦੀਲੀਆਂ ਨਾਲ ਰੂਪ ਵੀ ਪਰਿਵਰਤਿਤ ਹੁੰਦਾ ਰਹਿੰਦਾ ਹੈ। ਇਸ ਦੇ ਨਾਲ ਹੀ ਰੂਪ ਵੀ ਵਸਤੂ ਦੀ ਪੇਸ਼ਕਾਰੀ ਅਤੇ ਅਰਥ-ਸਿਰਜਣਾ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਸਾਹਿਤਕ ਕਿਰਤ ਦਾ ਸਮੁੱਚਾ ਅਧਿਐਨ ਰੂਪ ਅਤੇ ਵਸਤੂ ਦੀ ਅਦਵੈਤਤਾ ਨੂੰ ਧਿਆਨ ਵਿੱਚ ਰੱਖ ਕੇ ਹੀ ਸੰਭਵ ਹੈ। ਪ੍ਰਕਾਰਜ ਦੀ ਧਾਰਨਾ ਨੂੰ ਸਮਝਣ ਲਈ ਵਲਾਦੀਮੀਰ ਪ੍ਰੌਪ ਅਤੇ ਰੋਲਾਂ ਬਾਰਤ ਦੇ ਬਿਰਤਾਂਤ-ਸਿਧਾਂਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਪ੍ਰੌਪ ਨੇ ਲੋਕ-ਕਥਾਵਾਂ ਵਿੱਚ ਪਾਤਰਾਂ ਦੇ ਪ੍ਰਕਾਰਜਾਂ ਅਤੇ ਕਥਾ-ਵਿਕਾਸ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਮਹੱਤਵ ਦਿੱਤਾ, ਜਦਕਿ ਬਾਰਤ ਨੇ ਬਿਰਤਾਂਤਕ ਇਕਾਈਆਂ ਨੂੰ ਕੇਂਦਰੀ ਪ੍ਰਕਾਰਜਾਂ, ਸਹਾਇਕ ਪ੍ਰਕਾਰਜਾਂ, ਸੰਕੇਤਕ ਇਕਾਈਆਂ ਅਤੇ ਜਾਣਕਾਰੀ ਦੇਣ ਵਾਲੀਆਂ ਇਕਾਈਆਂ ਵਿੱਚ ਵੰਡ ਕੇ ਉਨ੍ਹਾਂ ਦੀ ਸੰਰਚਨਾਤਮਕ ਮਹੱਤਤਾ ਸਪਸ਼ਟ ਕੀਤੀ। ਹਾਲਾਂਕਿ, ਨਾਵਲ ਦੀ ਵਿਧਾ ਵਿੱਚ ਪਾਤਰਾਂ ਦੇ ਕਾਰਜਾਂ ਦੇ ਨਾਲ-ਨਾਲ ਉਨ੍ਹਾਂ ਦੀ ਮਨੋਵਿਗਿਆਨਕ ਸਥਿਤੀ, ਸਮਾਜਿਕ-ਇਤਿਹਾਸਕ ਪਿਛੋਕੜ, ਸੱਭਿਆਚਾਰਕ ਵਾਤਾਵਰਨ ਅਤੇ ਭਾਸ਼ਾਈ ਸੰਰਚਨਾ ਵੀ ਅਰਥ-ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਤਰ੍ਹਾਂ, ਪੰਜਾਬੀ ਨਾਵਲ ਵਿੱਚ ਰੂਪ ਅਤੇ ਪ੍ਰਕਾਰਜ ਦਾ ਅਧਿਐਨ ਕੇਵਲ ਕਥਾ-ਸੰਰਚਨਾ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਹ ਨਾਵਲ ਦੇ ਵਿਚਾਰਧਾਰਕ ਪ੍ਰਵਚਨ, ਸਮਾਜਿਕ ਯਥਾਰਥ ਅਤੇ ਅਰਥ-ਸਿਰਜਣਾ ਦੀ ਪ੍ਰਕਿਰਿਆ ਨੂੰ ਵੀ ਉਜਾਗਰ ਕਰਦਾ ਹੈ। ਨਤੀਜੇ ਵਜੋਂ, ਰੂਪ ਅਤੇ ਪ੍ਰਕਾਰਜ ਦੀ ਦਵੰਦਾਤਮਕਤਾ ਪੰਜਾਬੀ ਨਾਵਲ ਦੀ ਵਿਧਾਗਤ ਵਿਲੱਖਣਤਾ ਅਤੇ ਉਸ ਦੀ ਸਮੁੱਚੀ ਸਾਹਿਤਕ ਸਾਰਥਕਤਾ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਸਿਧਾਂਤਕ ਆਧਾਰ ਪੇਸ਼ ਕਰਦੀ ਹੈ। |
| Keywords | ਪੰਜਾਬੀ ਨਾਵਲ, ਰੂਪ, ਵਸਤੂ, ਪ੍ਰਕਾਰਜ, ਦਵੰਦਾਤਮਕਤਾ, ਬਿਰਤਾਂਤ-ਸੰਰਚਨਾ, ਮਾਰਕਸਵਾਦੀ ਆਲੋਚਨਾ, ਵਲਾਦੀਮੀਰ ਪ੍ਰੌਪ, ਰੋਲਾਂ ਬਾਰਤ, ਵਿਚਾਰਧਾਰਾ। |
| Field | Sociology > Linguistic / Literature |
| Published In | Volume 7, Issue 10, October 2026 |
| Published On | 2026-10-27 |
Share this

IJLRP's Crossref DOI prefix is
10.70528/IJLRP
Downloads
All research papers published on this website are licensed under Creative Commons Attribution-ShareAlike 4.0 International License, and all rights belong to their respective authors/researchers.