International Journal of Leading Research Publication

E-ISSN: 2582-8010     Impact Factor: 9.56

A Widely Indexed Open Access Peer Reviewed Multidisciplinary Monthly Scholarly International Journal

Call for Paper Volume 7 Issue 1 January 2026 Submit your research before last 3 days of to publish your research paper in the issue of January.

ਮਹਾਨਾਇਕ ਕਾਮਰੇਡ ਨਾਗਭੂਸ਼ਨ ਪਟਨਾਇਕ

Author(s) JAGTAR SINGH
Country India
Abstract ਹਰੇਕ ਸਾਹਿਤਕ ਕਿਰਤ ਵਿਅਕਤੀ ਦੀ ਮਨੋਸਥਿਤੀ ਦਾ ਪ੍ਰਤੀਬਿੰਬ ਹੁੰਦੀ ਹੈ, ਜਿਸ ਪ੍ਰਕਾਰ ਦੀ ਲੇਖਕ ਦੀ ਮਾਨਸਿਕ ਸਥਿਤੀ ਹੋਵੇਗੀ, ਉਸੇ ਤਰ੍ਹਾਂ ਦੀ ਗੱਲ-ਬਾਤ ਉਸ ਦੀ ਲਿਖਤ ਵਿਚੋਂ ਉਜਾਗਰ ਹੋਵੇਗੀ। ਮਾਨਸਿਕ ਗੁੰਝਲਾਂ ਜਾਂ ਮਨੋਸਥਿਤੀ ਦੀ ਜਣਨੀ ਸਮਾਜ ਹੁੰਦਾ ਹੈ। ਸਮਾਜਿਕ ਸਥਿਤੀ ਹੀ ਵਿਅਕਤੀ ਨੂੰ ਵਿਸ਼ੇਸ਼ ਵਿਅਕਤੀਤਵ ਦਾ ਮਾਲਕ ਬਣਾਉਂਦੀ ਹੈ। ਇਸ ਤਰ੍ਹਾਂ ਵਿਅਕਤੀ ਸਮਾਜਿਕ ਪਰਿਸਥਿਤੀਆਂ ਦੀ ਉਪਜ ਹੁੰਦਾ ਹੈ ਅਤੇ ਸਮਾਜ ਵਿਅਕਤੀ ਦੀ ਮਾਨਸਿਕ ਤੇ ਸਰੀਰਕ ਲੋੜਾਂ ਦੀ ਪੂਰਤੀ ਦਾ ਸਾਧਨ ਵੀ ਹੁੰਦਾ ਹੈ ਪਰ ਜਦੋਂ ਸਮਾਜਕ ਹਾਲਾਤ ਨਾ ਕਾਬਲੇ ਬਰਦਾਸ਼ਤ ਹੋ ਜਾਂਦੇ ਹਨ ਤਾਂ ਵਿਅਕਤੀ ਸੱਤਾ ਦੇ ਪ੍ਰਵਚਨ ਨੂੰ ਠੁਕਰਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਸਮਾਜਿਕ ਢਾਂਚੇ ਨੂੰ ਨੇਸਤੋ ਨਾਬੂਦ ਕਰ ਦੇਣਾ ਚਾਹੁੰਦਾ ਹੈ। ਇਸ ਹਾਲਤ ਵਿੱਚ ਸਮਾਜ ਨੂੰ ਸੁਧਾਰਨ ਦੀ ਮਨਸ਼ਾ ਤਹਿਤ ਕੁੱਝ ‘ਅੱਤ ਸਮਾਜਕ ਬਿਰਤੀ’ ਦੇ ਵਿਅਕਤੀ ਕਿਸੇ ਰਾਹ ਦੀ ਤਲਾਸ਼ ਵਿਚ ਜੱਦੋਜਹਿਦ ਕਰਨੀ ਸ਼ੁਰੂ ਕਰ ਦਿੰਦੇ ਹਨ। ਨਾਗਭੂਸ਼ਨ ਪਟਨਾਇਕ ਉਸ ਰਾਹ ਦੀ ਤਲਾਸ਼ ਵਿੱਚ ਵਿਸ਼ੇਸ਼ ਹਾਲਤਾਂ ਤੋਂ ਗੁਜ਼ਰਨ ਬਾਅਦ ਮਾਓ ਜੇ ਤੁੰਗ ਦੀ ਵਿਚਾਰਧਾਰਾ ਨੂੰ ਆਦਰਸ਼ਕ ਰੂਪ ਵਿੱਚ ਅਪਣਾ ਲੈਂਦਾ ਹੈ। ਉਸਦੀ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਇਸ ਹੱਦ ਤਕ ਚਲੀ ਜਾਂਦੀ ਹੈ ਕਿ ਉਹ ਮੌਤ ਨੂੰ ਟਿੱਚ ਸਮਝਦੇ ਹੋਏ, ਲੋਕਾਂ ਲਈ ਜੀਵਨ ਸਮਰਪਣ ਕਰ ਦੇਣਾ ਆਪਣਾ ਉਦੇਸ਼ ਮਿੱਥ ਲੈਂਦਾ ਹੈ। ਨਾਗਭੂਸ਼ਣ ਪਟਨਾਇਕ ਦੀਆਂ ਦੋਵੇਂ ਚਿੱਠੀਆਂ ਵਿੱਚ ਵਿਚਾਰਧਾਰਕ ਪ੍ਰਤੀਬੱਧਤਾ ਅਤੇ ਲੋਕਾਈ ਲਈ ਹਮਦਰਦੀ ਅਤੇ ਕੁਝ ਵੀ ਕਰ ਗੁਜ਼ਰਨ ਦੇ ਜਜ਼ਬੇ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ।
Keywords ਨਾਗਭੂਸ਼ਨ ਪਟਨਾਇਕ, ਆਦਰਸ਼, ਪ੍ਰਤੀਬੱਧਤਾ
Field Sociology > Linguistic / Literature
Published In Volume 6, Issue 8, August 2025
Published On 2025-08-27

Share this